AUSTRALIAN CENSUS 2016 | ਆਸਟ੍ਰੇਲੀਆ ਵਿੱਚ ਮਰਦਮਸ਼ੁਮਾਰੀ

Aug 3, 2016 by

AUSTRALIAN CENSUS 2016 |  ਆਸਟ੍ਰੇਲੀਆ ਵਿੱਚ ਮਰਦਮਸ਼ੁਮਾਰੀ

ਜਰੂਰੀ ਸੂਚਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।

ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇ ਕਿ ਆਪ ਜੀ ਨੂੰ ਪਤਾ ਹੈ ਕਿ ਅਗਲੇ ਮਹੀਨੇ (ਅਗਸਤ) ਵਿੱਚ ਆਸਟ੍ਰੇਲੀਆ ਵਿੱਚ ਮਰਦਮਸ਼ੁਮਾਰੀ (AUSTRALIAN CENSUS 2016) ਹੋਣ ਜਾ ਰਹੀ ਹੈ ਜੀ । ਜਿਸ ਵਿੱਚ ਹਰ ਇੱਕ ਕੌਮ ਦੇ ਲੋਕਾਂ ਦੀ ਭਾਸ਼ਾ ਅਤੇ ਧਰਮ ਦੇ ਤੋਰ ਤੇ ਗਿਣਤੀ ਕੀਤੀ ਜਾਂਦੀ ਹੈ ਜੀ ਅਤੇ ਬਾਅਦ ਵਿੱਚ ਗਿਣਤੀ ਦੇ ਆਧਾਰ ਤੇ ਉਹਨਾ ਨੂੰ ਸਹੂਲਤਾਂ ਮਿਲਦੀਆਂ ਹਨ। ਇਸ ਫਾਰਮ ਨੂੰ ਭਰਨ ਦਾ ਲਾਭ ਇਹ ਹੈ ਕਿ ਸਰਕਾਰ ਵਲੋ ਸਕੂਲਾਂ, ਹਸਪਤਾਲਾਂ ਅਤੇ ਹੋਰ ਅਸਥਾਨਾ ਉਪਰ ਸਿੱਖ ਧਰਮ,ਪੰਜਾਬੀ ਭਾਸ਼ਾ ਨੂੰ ਦੂਜਿਆ ਦੇ ਬਰਾਬਰ ਮਾਨਤਾ ਮਿਲੇਗੀ ਅਤੇ ਹੋਰ ਖੇਤਰਾਂ ਵਿੱਚ ਵੀ ਸਹੂਲਤਾਂ ਮਿਲਣਗੀਆ ।

ਕੁਝ ਸੁਭਾਵਿਕ ਸਵਾਲ:

ਸਵਾਲ ਨੰਬਰ 1: ਸਾਨੂੰ ਇਹ ਫਾਰਮ ਕਿੱਥੋ ਮਿਲੇਗਾ ?
ਉੱਤਰ : ਇਹ ਫਾਰਮ ਤੁਹਾਡੇ ਘਰ ਡਾਕ ਰਾਹੀ (LETTER BOX) ਆਵੇਗਾ । ਇਹ ਅਗਸਤ ਦੇ ਸ਼ੁਰੂ ਵਿੱਚ ਹੀ ਘਰਾ ਚ ਆਉਣੇ ਸ਼ੁਰੂ ਹੋ ਜਾਣਗੇ। ਇਹ ਫਾਰਮ ਨੂੰ ਸਿਰਫ ਛੇ ਜੀਅ ( 6 Members) ਭਰ ਸਕਦੇ ਹਨ । ਵਾਧੂ ਮੈਂਬਰਾ ਵਾਸਤੇ ਆਪ ਜੀ Online Net ਤੋ ਫਾਰਮ ਮੰਗਵਾ ਸਕਦੇ ਹੋ ।

ਸਵਾਲ ਨੰਬਰ 2 : ਇਹ ਫਾਰਮ ਲਈ PR ਹੋਣਾ ਜਰੂਰੀ ਹੈ ?
ਉੱਤਰ: ਬਿਲਕੁਲ ਨਹੀ। ਆਪ ਜੀ ਦਾ ਵੀਜਾ ਕਿਸੇ ਵੀ ਪ੍ਰਕਾਰ ਦਾ ਹੋਵੇ ਤਾਂ ਵੀ ਆਪ ਫਾਰਮ ਭਰ ਸਕਦੇ ਹੋ । ਜੇਕਰ ਕੋਈ ਵੀ ਮੈਂਬਰ ਜਿਵੇਂ ਮਾਤਾ ਪਿਤਾ ਪੰਜਾਬ ਤੋਂ ਮਿਲਣ ਆਏ ਹੋਣ ਉਹਨਾ ਦਾ ਨਾਂ ਵੀ ਜਰੂਰ ਸ਼ਾਮਲ ਕਰਨਾ ਹੈ ਜੀ। ਬੱਚਿਆ ਦਾ ਨਾ ਵੀ ਸ਼ਾਮਿਲ ਕਰਨਾ ਹੈ।

ਸਵਾਲ ਨੰਬਰ 3 : ਇਸ ਫਾਰਮ ਵਿਚ ਕਿਹੜੇ ਸਵਾਲ ਜਰੂਰੀ ਭਰਨੇ ਹਨ ?
ਉੱਤਰ: ਫਾਰਮ ਵਿਚ 3 ਸਵਾਲਾ ਦਾ ਧਿਆਨ ਰੱਖਣਾ ਜਰੂਰੀ ਹੈ।
1. ਜਿਸ ਪ੍ਰਸ਼ਨ (Question) ਵਿੱਚ ਪੁਛਿਆ ਜਾਵੇ ਕਿ ਤੁਸੀ ਘਰ ਵਿੱਚ ਅੰਗਰੇਜੀ ਤੋ ਇਲਾਵਾ ਦੂਸਰੀ ਕਿਹੜੀ ਭਾਸਾ ਬੋਲਦੇ ਹੋ ਤਾਂ ਉੱਤਰ (Answer) ਵਿੱਚ ਆਪ ਜੀ Other Box ਵਿੱਚ ਪੰਜਾਬੀ ਲਿਖਣਾ ਹੈ ਜੀ ।

2. ਜਿਸ ਪ੍ਰਸ਼ਨ (Question) ਆਪ ਜੀ ਦੇ ਦਾਦੇ ਪੜਦਾਦੇ ਮਤਲਬ ਪਿਛੋਕੜ (Ancaster) ਬਾਰੇ ਪੁੱਛਿਆ ਹੈ ਉਸ ਉੱਤਰ ਵਿਚ(Answer) ਸਿੱਖ ( Sikh) ਲਿਖਣਾ ਹੈ ।

3. ਜਿਸ ਪ੍ਰਸ਼ਨ (Question) ਵਿਚ ਤੁਹਾਡਾ ਧਰਮ ਪੁਛਿਆ ਹੈ ਉਸ ਦੇ ਉੱਤਰ (Answer) ਵਿੱਚ ਸਿਖਿਜਮ (Sikhism) ਲਿਖਣਾ ਹੈ ।

ਇਹਨਾ ਤਿੰਨਾ ਸਵਾਲਾ ਦਾ ਜਵਾਬ ਦੇਣਾ ਬਹੁਤ ਜਰੂਰੀ ਹੈ।

ਸਵਾਲ ਨੰਬਰ 4 : ਫਾਰਮ ਜਮਾ ਕਰਾਉਣ ਦੀ ਤਾਰੀਖ ਕਿੰਨੀ ਹੈ।
ਉੱਤਰ: ਇਹ ਫਾਰਮ ਆਪ ਜੀ 5 ਤੋਂ 20 ਅਗਸਤ ਤੱਕ ਭੇਜ ਸਕਦੇ ਹੋ ਜੀ।

ਆਪ ਜੀ ਫਾਰਮ Online Net ਤੇ ਵੀ ਭਰ ਕੇ ਭੇਜ ਸਕਦੇ ਹੋ। ਇਸ ਵਾਸਤੇ ਆਪ ਜੀ ਨੂੰ 12 Digit Number ਦੀ ਲੋੜ ਹੈ ਜਿਹੜੇ ਫਾਰਮ ਦੇ ਸ਼ੁਰੂ ਵਿੱਚ ਦਿੱਤੇ ਗਏ ਹੋਣਗੇ।

ਬੇਨਤੀ ਹੈ ਇਸ POST ਨੂੰ ਵੱਧ ਤੋਂ ਵੱਧ SHARE ਕਰੋ ਜੀ ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।

Comments

comments

%d bloggers like this: