ਇਲਜਾਮ ਸਰਦੂਲ ਸਿਕੰਦਰ Ilzaam Sardool Sikander

Aug 24, 2016 by

ਇਲਜਾਮ ਸਰਦੂਲ ਸਿਕੰਦਰ Ilzaam Sardool Sikander

ਗੀਤ = ਇਲਜਾਮ

ਗਾਇਕ = ਸਰਦੂਲ ਸਿਕੰਦਰ
ਗੀਤਕਾਰ = ਹਰਮਨ

 
ਤੇਰੀ ਅੱਖੀਆਂ ਵਿੱਚ ਮੇਰੀ ਸੂਰਤ ਨਹੀ
ਤੇਰੇ ਹੰਝੂਆਂ ਵਿੱਚ ਮੇਰਾ ਨਾਮ ਨਹੀ(x2)
ਕਿਉਂ ਜਾਣ ਦੇ ਬਹਾਨੇ ਲੱਭਦੀ ਏ
ਜਾ ਤੇਰੇ ਤੇ ਕੋਈ ਇਲਜਾਮ ਨਹੀਂ
ਜਾ ਤੇਰੇ ਤੇ ਕੋਈ ਇਲਜਾਮ ਨਹੀਂ(x2)
ਤੂੰ ਦਿਲ ਤੇ ਬੋਝ ਨਾ ਰੱਖੀ ਕੋਈ ਤੇਰਾ ਦਿਲ ਬੋਝ ਨੀ ਜਰ ਸਕਦਾ(x2)
ਤੇਰਾ ਸੱਜਣ ਭਾਵੇਂ ਹੋਰ ਕੋਈ ਤੇਰਾ ਸੱਜਦਾ ਨਹੀ ਛੱਡ ਸਕਦਾ
ਤੇਰਾ ਸੱਜਦਾ ਨਹੀਂ ਛੱਡ ਸਕਦਾ
ਤੇਰੇ ਸਾਹਾਂ ਵਿੱਚ ਮੇਰੇ ਸਾਹ ਨਹੀਂ
ਤੇਰੇ ਰਾਹਵਾਂ ਵਿੱਚ ਮੇਰੇ ਰਾਹ ਨਹੀਂ(x2)
ਕਿਉ ਜਾਣ ਦੇ ਬਹਾਨੇ ਲੱਭਦੀ ਏ
ਜਾ ਤੇਰੇ ਤੇ ਕੋਈ ਇਲਜਾਮ ਨਹੀਂ
ਜਾ ਤੇਰੇ ਤੇ ਕੋਈ ਇਲਜਾਮ ਨਹੀਂ(x2)
ਮਾਫ਼ ਕਰੀ ਨੀ ਭੁੱਲ ਸਕਦਾ
ਮੈਂ ਆਸ਼ਿਕ ਹਾਂ ਕੋਈ ਹੋਰ ਨਹੀ(x2)
ਜੇ ਕਿੱਧਰੇ ਭੁੱਲਕੇ ਮਿਲਜਾਵਾਂ ਮੈਥੋਂ ਮੁੱਖ ਨਾ ਤੁੰ ਮੋੜ ਲਈ
ਮੈਥੋਂ ਮੁੱਖ ਨਾ ਤੂੰ ਮੋੜ ਲਈ
ਤੇਰੇ ਖਾਬਾਂ ਵਿੱਚ ਮੇਰੇ ਖਾਬ ਨਹੀਂ
ਤੇਰੇ ਚਾਅਵਾਂ ਵਿੱਚ ਮੇਰੇ ਚਾਅ ਨਹੀਂ(x2)
ਕਿਉਂ ਜਾਣ ਦੇ ਬਹਾਨੇ ਲੱਭਦੀ ਏ ਜਾ ਤੇਰੇ ਤੇ ਕੋਈ ਇਲਜਾਮ ਨਹੀਂ
ਜਾ ਤੇਰੇ ਤੇ ਕੋਈ ਇਲਜਾਮ ਨਹੀਂ(x2)
ਹਰਮਨ ਨੂੰ ਝੱਲਾ ਕਹਿ ਗਈ ਏ
ਜੋ ਪਿਆਰ ਤੇਰੇ ਚ ਝੱਲਾ ਏ(x2)
ਇੱਕ ਤੇਰੇ ਅੱਗੇ ਹਰ ਚੱਲਿਆ
ਬਾਕੀ ਜਗਾ ਲਈ ਤਾਂ ਅਵੱਲਾ ਏ
ਬਾਕੀ ਜਗਾ ਲਈ ਤਾਂ ਅਵੱਲਾ ਏ
ਤੇਰੀ ਸੋਚਾਂ ਵਿੱਚ ਮੇਰੀ ਸੋਚ ਨਹੀਂ
ਤੇਰੇ ਲੇਖਾਂ ਵਿੱਚ ਮੇਰੇ ਲੇਖ ਨਹੀਂ(x2)
ਕਿਉਂ ਜਾਣਦੇ ਬਹਾਨੇ ਲੱਭਦੀ ਏ
ਜਾ ਤੇਰੇ ਤੇ ਕੋਈ ਇਲਜਾਮ ਨਹੀਂ
ਜਾ ਤੇਰੇ ਤੇ ਕੋਈ ਇਲਜਾਮ ਨਹੀਂ(x2)

Comments

comments

%d bloggers like this: