ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ

Jun 25, 2016 by

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ

ਇੱਕ ਵਾਰ ਸਿੱਖ ਸੰਗਤ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਆਈ ।ਬਆਦ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨ ਸੁਣਨ ਲਈ ਚਲੇ ਗਈ ।ਸਿੱਖ ਸੰਗਤ ਦੇ ਨਾਲ ਹੀ ਇੱਕ ਛੋਟਾ ਜਿਹਾ ਬੱਚਾ ਸੀ ਜੋ ਸੰਗਤ ਚੋਂ ਉੱਠ ਕੇ ਸੰਤਾਂ ਵਲ ਨੂੰ ਤੁਰ ਪਿਆ ,ਲਾਗੇ ਗਿਆ ਤਾਂ ਸਿੰਘਾ ਨੇ ਰੋਕ ਲਿਆ ਪਰ ਸੰਤ ਕਹਿਣ ਲੱਗੇ ਕਿ ਮੇਰੇ ਕੋਲ ਆ ਲੈਣ ਦਿਉ। ਸੰਤਾਂ ਨੇ ਇਸ ਬੱਚੇ ਨੂੰ ਬੜਾ ਪਿਆਰ ਦਿੱਤਾ ਕੋਲ ਪਏ ਫਲ ਫਰੂਟ ਫੜਾਉਣੇ ਸ਼ੁਰੂ ਕੀਤੇ ।ਪਹਿਲਾਂ ਸੰਤਾਂ ਨੇ ਸੇਬ ਦਿੱਤਾ ਬੱਚੇ ਨੇ ਸਿਰ ਫੇਰ ਦਿੱਤਾ ,ਫੇਰ ਸੰਤਾਂ ਨੇ ਇਸ ਇੱਕ ਮਰੂਦ ਦਿੱਤਾ ਪਰ ਬੱਚੇ ਨੇ ਇਹ ਵੀ ਨਾ ਲਿਆ ਤਾਂ ਸੰਤ ਆਖਣ ਲੱਗੇ ਕਿ ਪੁੱਤ ਤੂੰ ਕੀ ਲੈਣਾ ਚਾਹੁੰਦਾ ਹੈ ? ਤਾਂ ਉਸ ਬੱਚੇ ਨੇ ਸੰਤਾਂ ਦੇ ਰਿਵਾਲਵਰ ਨੂੰ ਦਹਾਂ ਹੱਥਾਂ ਨਾਲ ਫੜ ਕੇ ਆਖਿਆ ਕਿ ਆਹ । ਸਿੰਘ ਸਾਰੇ ਹੈਰਾਨ ਹੋ ਗਏ , ਤਾਂ ਸੰਤ ਆਖਣ ਲੱਗੇ ਕਿ ਅਗਰ ਇੱਥੇ ਕੋਈ ਅਖਬਾਰ ਨਵੀਸ ਬੈਠਾ ਹੈ ਤਾਂ ਦੱਸ ਦਿਉ ਹਿੰਦੋਤਸਾਨੀ ਹਾਕਮਾਂ ਨੂੰ ਕਿ ਜਿਸ ਕੌਮ ਦੇ ਦੁੱਧ ਚੁੰਘਦੇ ਬੱਚੇ ਹਥਿਆਰਾਂ ਨੂੰ ਇਸਤਰਾਂ ਖਿਡੌਣਿਆਂ ਵਾਗ ਪਿਆਰ ਕਰਦੇ ਹੋਣ ਉਸ ਕੌਮ ਨੂੰ ਤੁਸੀਂ ਗੁਲਾਮ ਜਾਂ ਦਬਾ ਰੱਖਣ ਦਾ ਸੁਪਨਾ ਵੀ ਨਾ ਲਵੋ ।ਇੱਕ ਦਮ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ,ਰਾਜ ਕਰੇਗਾ ਖਾਲਸਾ ਦੇ ਜੈਕਾਰੇ ਗੂੰਜੇ।

Comments

comments

%d bloggers like this: