Never Forget 1984‬ | GoldenTemple | DarbarSahib

Jun 1, 2016 by

‪‎ਦਰਬਾਰ_ਸਾਹਿਬ‬ ਤੇ ਹਮਲੇ ਤੋਂ ਪਹਿਲਾਂ ਦੀਆਂ ਕੁਝ ਖਾਸ ਘਟਨਾਵਾਂ :

1) ਅਪ੍ਰੈਲ 1984’ਚ ਉਸ ਸਮੇਂ ਦੇ ਫੌਜ ਮੁਖੀ ਜਨਰਲ ਏ.ਐਸ ਵੈਦਿੱਆ ਅਤੇ ਪੱਛਮੀ ਕਮਾਂਡ ਦੇ ਕਮਾਂਡਰ ਜਨਰਲ ਕੇ.ਸੁੰਦਰਜੀ ਨੇ ਅੰਮਿ੍ਤਸਰ ਵਿਖੇ 15 Division Headquarters ਦਾ ਦੌਰਾ ਕੀਤਾ। ਜਿੱਥੇ 15 Div. ਦੇ ਵੱਖ-ਅਧਕਾਰੀਆਂ ਤੋਂ ਇਲਾਵਾ BSF ਦੇ ਜਵਾਨਾਂ ਨਾਲ ਮੁਲਾਕਾਤ ਦੌਰਾਤ ਪੰਜਾਬ’ਚ ਫੌਜ ਦੀ ਤੈਨਾਤੀ ਤੇ ਗੱਲਬਾਤ ਕੀਤੀ।
2) ਕਰੀਬ ਇਸੇ ਸਮੇਂ ਦੌਰਾਨ ਕੇਂਦਰ ਸਰਕਾਰ ਨੇ ਨੀਮ ਫੌਜੀ ਬਲ SFF ਨੂੰ ਦਰਬਾਰ ਸਾਹਿਬ ਤੇ ਕਾਰਵਾਈ ਸਬੰਧੀ ਯੋਜਨਾ ਬਣਾਉਣ ਲਈ ਕਿਹਾ। ਇਹ ਉਹੀ ਫੋਰਸ ਸੀ ਜਿਸ ਨੇ ‪#‎ਚਕਰਾਤਾ‬ ਵਿਖੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਪਹਿਲਾ ਹੀ ਹਮਲੇ ਦੀ ਤਿਆਰੀ ਕੀਤੀ ਹੋਈ ਸੀ।
3) ਤਤਕਾਲੀ ਰਾਸ਼ਟਰਪਤੀ ਗਿ:ਜ਼ੈਲ ਸਿੰਘ ਮੁਤਾਿਬਕ ਇੰਦਰਾ ਗਾਂਧੀ ਨੇ ਹਮਲੇ ਤੋਂ 10 ਕੁ ਦਿਨ ਪਹਿਲਾਂ ਉਹਨਾਂ ਨਾਲ ਦਰਬਾਰ ਸਾਹਿਬ ਵਿਖੇ ਫੌਜ ਦੀ ਵਰਤੋਂ ਕਰਨ ਸਬੰਧੀ ਗੱਲਬਾਤ ਕੀਤੀ ਸੀ।
ਜ਼ੈਲ ਸਿੰਘ ਮੁਤਾਬਿਕ ਇੰਦਰਾ ਗਾਂਧੀ ਕਹਿ ਰਹੀ ਸੀ ਕਿ ਉਸ ਤੇ ਫੌਜੀ ਹਮਲਾ ਕਰ ਦੇਣ ਸਬੰਧੀ ਬਹੁਤ ਦਬਾਅ ਬਣਾਇਆ ਹੋਇਆ ਹੈ।
4) 26-27 ਮਈ ਨੂੰ ਪੱਛਮੀ ਕਮਾਂਡ ਦੇ ਉਸ ਸਮੇਂ ਦੇ ਮੁਖੀ ਜਨਰਲ ਸੁੰਦਰਜੀ ਨੂੰ ਵਿਚਾਰ ਵਟਾਂਦਰੇ ਲਈ ਦਿੱਲੀ ਸੱਦਿਆ ਗਿਆ ਅਤੇ ਉਹਨਾਂ ਨੂੰ ਫੌਜੀ ਹਮਲੇ ਬਾਰੇ ਦੱਸ ਦਿੱਤਾ ਗਿਆ।
5) 26-27 ਮਈ ਨੂੰ ਹੀ ਅਕਾਲੀ ਨੇਤਾਵਾਂ ਦੀ ਕੇਂਦਰ ਨਾਲ ਆਖ਼ਰੀ ਮੀਟਿੰਗ ਹੋਈ ਸੀ। ਜਿਸ ਨੂੰ ਅਕਾਲੀ ਅਸਫ਼ਲ ਮੀਟਿੰਗ ਦੱਸਦੇ ਹਨ।
6) ਡੀ.ਜੀ.ਪੀ ਐਮ.ਪੀ.ਐਸ ਔਲਖ਼ ਮੁਤਾਬਿਕ 29 ਮਈ ਫੌਜ ਅੰਮਿ੍ਤਸਰ ਪਹੁੰਚਣੀ ਸ਼ੁਰੂ ਹੋ ਗਈ ਸੀ। ਫੌਜ ਨੇ ਆਪਣੇ ਹੈਂਡਕਵਾਟਰ ਨੂੰ ਟੈਲੀਫੌਨ ਅਤੇ ਰੇਡੀਓ ਨਾਲ ਜੋੜਨ ਲਈ ਲਾਈਨਾਂ ਵਸਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।
7)ਜਨਰਲ ਉੰਕਾਰ ਸਿੰਘ ਗੁਰਾਇਆ ਜਿਹੜੇ ਉਸ ਸਮੇਂ 15 Division ਵਿੱਚ ਕਰਨਲ ਐਡਮਨਿਸ਼ਟਰਸਨ ਸਨ ਉਹਨਾਂ ਨੇ ਦੱਸਿਆ ਕਿ ਜਦੋਂ ਉਹ 29 ਮਈ ਜਦੋਂ ਉਹ ਆਪਣੇ ਦਫ਼ਤਰ ਜਾ ਰਹੇ ਸਨ ਤਾਂ ਉਹ PineTree ਦੇ ਨਿਸ਼ਾਨ ਵਾਲਿਆਂ ਗੱਡੀਆਂ ਦੇਖ ਕੇ ਹੈਰਾਨ ਰਹਿ ਗਏ। ਇਹ ਗੱਡਿਆਂ 9 Division ਦੀਆਂ ਸਨ ਜਿਹੜੀ ਪੈਂਨਥਰ ਸਟੇਡੀਅਮ ਖੇੜੇ ਖੜੀਆਂ ਸਨ।
8) 29 ਮਈ ਨੂੰ ਹੈਂਡਕਵਾਟਰ 15 Division ਨੇ ਆਪਣੇ ਹੈਂਡਕਵਾਟਰ ਦੀ ਪਹਿਲੀ ਮੰਜ਼ਿਲ 9 Division ਲਈ Sand Model Room ਲਈ ਮੁਹੱਈਆ ਕਰਵਾਈ।
9) 30 ਮਈ ਨੂੰ 9 Division ਨੂੰ ਰੇਡੀਓ ਅਤੇ ਟੈਲੀਫੋਨ ਲਾਈਨ ਨਾਲ ਜੋੜਿਆ ਗਿਆ।
10) 9 Division ਦੇ ਹੈਂਡਕਵਾਟਰ ਦੀ ਕੰਧ ਤੇ ਦਰਬਾਰ ਸਾਹਿਬ ਦਾ ਪੋਸਟਰ ੳਪਰੇਸ਼ਨ ਦੀ ਪੁਸ਼ਟੀ ਕਰਦਾ ਸੀ।
11) 30-31 ਮਈ ਨੂੰ ਵੱਖ-ਵੱਖ ਥਾਵਾਂ ਤੋਂ ਅੰਮਿ੍ਤਸਰ ਵੱਲ ਫੌਜ ਭੇਜੀ ਜਾ ਰਹੀ ਸੀ। ਅਧਾਰਣ ਵਜੋਂ 30 ਮਈ ਨੂੰ ਮਰੱਠਾ ਰੈਜਮੈਂਟ ਨੂੰ ਝਾਂਸੀ ਗੁਰਦਾਸਪੁਰ ਵੱਲ ਵੱਧਣ ਦੇ ਹੁਕਮ ਦਿੱਤੇ ਗਏ।
12) ਦਰਬਾਰ ਸਾਹਿਬ ਤੇ ਫੌਜੀ ਹਮਲੇ ਦੇ ਸੰਕੇਤ ‪#‎ਚੰਡੀ_ਮੰਦਰ‬ ਛਾਉਣੀ ਤੋਂ 30 ਮਈ ਨੂੰ ਹੀ ਮਿਲਣੇ ਸ਼ੁਰੂ ਹੋ ਗਏ ਹਨ।
13) ਚੰਡੀ ਮੰਦਰ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਦਾ ਕੇਂਦਰ ਬਣ ਚੁੱਕਾ ਸੀ।
14) ਅਖ਼ਬਾਰਾਂ ਤੇ ਪੰਜਾਬ’ਚ ਫੌਜ ਦੀ ਤੈਨਾਤੀ ਦੀਆਂ ਖ਼ਬਰਾਂ ਛਾਪਣ ਤੇ ਰੋਕ ਲਗਾ ਦਿੱਤੀ ਗਈ ਸੀ ਤਾਂ ਕਿ ਕਿਤੇ ਇਹ ਨਾ ਹੋਵੇ ਕਿ ਹਮਲੇ ਵਾਲੇ ਦਿਨ ਦਰਬਾਰ ਸਾਹਿਬ ਘੱਟ ਸੰਗਤ ਪਹੁੰਚੇ।
15) 30 ਮਈ ਨੂੰ ਫੌਜ ਮੁਖੀ ਜਨਰਲ ਵੈਦਿੱਆ ਨੇ ਸ਼੍ਰੀਨਗਰ’ਚ ਲੋਕਾਂ ਨੂੰ ਦੇਸ਼ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਦਾ ਸੱਦਾ ਦਿੱਤਾ। ਜੋ ਕਿ ਹਮਲੇ ਦਾ ਸੰਕੇਤ ਸੀ
16) 31 ਮਈ ਨੂੰ ਮੱਧਪ੍ਰਦੇਸ਼ਮ’ਚ ਇੰਦਰਾ ਗਾਂਧੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਲੋਕ ਧਰਮ ਅਤੇ ਪ੍ਰਦੇਸ਼ ਨਾਲ ਸਬੰਧਿਤ ਹੋਣ ਤੋਂ ਪਹਿਲਾਂ ਆਪਣੀ ਆਪ ਨੂੰ ਭਾਰਤੀ ਸਮਝਣ। ਇਹ ਗੱਲ ਸਿੱਖਾਂ ਖਿਲਾਫ਼ ਸਾਰਿਆਂ ਨੂੰ ਇੱਕਠੇ ਕਰਨ ਲਈ ਕਹੀ ਗਈ ਸੀ।
17) ਸਾਰੀਆਂ ਖ਼ਬਰਾਂ ਰੋਕੇ ਜਾਣ ਤੇ ਜਦੋਂ ਲੋਕਾਂ ਨੇ ਅੰਮਿ੍ਤਸਰ ਅਤੇ ਪੰਜਾਬ ਵਿੱਚ ਇੱਕਦਮ ਫੌਜ ਦੇਖੀ ਤਾਂ ਲੋਕ ਹੱਕੇ-ਬੱਕੇ ਰਹਿ ਗਏ।
‪#‎NeverForget1984‬
Satwant Singh

Comments

comments

%d bloggers like this: