Who is Guru Nanak ? | ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ ?

Aug 14, 2016 by

Who is Guru Nanak  ? | ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ ?

ਬਹੁਤ ਲੋਕ ਪੁੱਛਦੇ ਨੇ ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ। ਅੱਜ ਇਸ ਸਵਾਲ ਦਾ ਜਵਾਬ ਵੀ ਸੁਣ ਲਵੋ। ਗੁਰੂ ਨਾਨਕ ਦੇਵ ਜੀ ਦਾ ਗੁਰੂ ਸ਼ਬਦ ਸੀ। ਇਹ ਸ਼ਬਦ ਉਹ ਨਹੀਂ ਹੈ ਜੋ ਸਿਆਹੀ ਨਾਲ ਲਿਖਿਆ ਜਾਂਦਾ ਹੈ। ਇਹ ਸ਼ਬਦ ਉਹ ਹੈ ਜੋ ਸਾਡੇ ਅੰਦਰ ਹੀ ਮੌਜੂਦ ਹੈ ਪਰ ਸੁਣਦਾ ੳੁਹਨਾਂ ਨੂੰ ਹੈ ਜੋ ਪ੍ਰਮਾਤਮਾ ਨੂੰ ਪੂਰੀ ਤਰਾਂ ਸਮਰਪਿਤ ਹੁੰਦੇ ਹਨ ਭਾਵ ਜੋ ਸੱਚੇ, ਮਨ ਤੋਂ ਸ਼ੁੱਧ ਤੇ ਕਹਿਣੀ ਅਤੇ ਕਰਨੀ ਦੇ ਪੱਕੇ ਹੁੰਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਸ਼ਬਦ ਗੁਰੂ ਹੁੰਦਾ ਕੀ ਹੈ ? ਇਸਦਾ ਸਰੂਪ, ਲੱਛਣ ਅਤੇ ਕਾਰਜ ਕਿਹੋ ਜਿਹੇ ਹਨ ? ਹੁਣ ਸੁਣੋ ਉੱਤਰ… ਸ਼ਬਦ ਗੁਰੂ ਨੂੰ ਬਾਣੀ ਵਿੱਚ ਨਾਮੁ, ਸ਼ਬਦ ਅਤੇ ਅਨਾਹਦਨਾਦ ਕਈ ਤਰਾਂ ਦੇ ਨਾ ਦਿੱਤੇ ਗਏ ਹਨ। ਇਸਦਾ ਮੁੱਖ ਨਾਮ ਅਨਾਹਦਨਾਦ (ਬਿਨਾ ਰੁਕੇ ਲਗਾਤਾਰ ਗੂੰਜਣ ਵਾਲਾ ਸੰਗੀਤ) ਹੈ। ਬਾਣੀ ਵਿੱਚ ਬਹੁਤੀ ਜਗ੍ਹਾ ਇਸ ਨੂੰ ਨਾਮੁ ਲਿਖਿਆ ਗਿਆ ਹੈ। ਨਾਮੁ ਭਾਵ ਸ਼ਬਦ ਇੱਕ ਅਜਿਹਾ ਸੰਗੀਤ ਹੈ ਜੋ ਸਾਰੇ ਹੀ ਜੀਵ-ਜੰਤੂਆਂ,ਪੇੜ-ਪੌਦਿਆਂ ਮਨੁੱਖਾਂ ਅਤੇ ਪੂਰੇ ਬ੍ਰਹਿਮੰਡ ਅੰਦਰ ਮੌਜੂਦ ਹੈ। ਇਹ ਹਰ ਸਮੇਂ ਗੂੰਜ ਰਿਹਾ ਹੈ। ਇਸ ਤੋਂ ਹੀ ਬ੍ਰਹਿਮੰਡ ਪੈਦਾ ਹੋਇਆ ਹੈ। ਇਹ ਹੀ ਸਾਡੀ ਰਚਨਾ ਦਾ ਕਾਰਨ ਹੈ। ਇਸ ਤੋਂ ਬਿਨਾਂ ਸਾਡਾ ਕੋਈ ਵੀ ਵਜੂਦ ਨਹੀਂ ਹੈ। ਪਰ ਇਸ ਸੰਗੀਤ ਨੂੰ ਸਿਰਫ ਮਨੁੱਖ ਹੀ ਸੁਣ ਸਕਦੇ ਹਨ ਤੇ ਮਨੁੱਖਾਂ ਵਿੱਚੋਂ ਵੀ ਇਹ ਸਿਰਫ ਉਹਨਾਂ ਮਨੁੱਖਾਂ ਨੂੰ ਹੀ ਸੁਣਾਈ ਦਿੰਦਾ ਹੈ ਜਿਹਨਾਂ ਦਾ ਮਨ ਪ੍ਰਮਾਤਮਾ ਦਾ ਨਾਮ ਸਵਾਸ-ਸਵਾਸ ਜਪ ਕੇ ਨਿਰਮਲ ਹੋ ਜਾਂਦਾ ਹੈ। ਨਾਮੁ ਭਾਵ ਅਨਾਹਦਨਾਦ ਸਾਡੇ ਸਰੀਰ ਅੰਦਰ “ਈੜਾ” ਅਤੇ “ਪਿੰਗਲਾ” ਨਾਂ ਦੀਆਂ ਦੋ ਨਾੜੀਆਂ ਜੋ ਕਿ ਸਾਡੀ ਰੀੜ੍ਹ ਦੀ ਹੱਡੀ ਵਿੱਚ ਮੌਜੂਦ ਹਨ, ਦੇ ਅੰਦਰ ਲਗਾਤਾਰ ਗੂੰਜਦਾ ਰਹਿੰਦਾ ਹੈ। ਇਹ ਦੋਵੇਂ ਨਾੜੀਆਂ ਸਾਡੀ ਰੀੜ੍ਹ ਦੀ ਹੱਡੀ ਤੋਂ ਬਾਅਦ ਸਾਡੇ ਕੰਨਾਂ ਦੇ ਕੋਲ ਤੋਂ ਦੀ ਹੋ ਕੇ “ਦਸਮ ਦੁਆਰ” ਭਾਵ ਸਾਡੇ ਦਿਮਾਗ ਦੇ ਸਭ ਤੋਂ ਅਗਲੇ ਹਿੱਸੇ ਜੋ ਕਿ ਸਾਡੀਆਂ ਦੋਵੇਂ ਅੱਖਾਂ ਦੇ ਉੱਪਰ ਸਾਡੇ ਭਰਵੱਟਿਆਂ ਦੇ ਵਿਚਕਾਰ ਹੈ, ਤੱਕ ਪਹੁੰਚਦੀਆਂ ਹਨ। “ਸੁਖਮਨਾ” ਨਾੜੀ ਵੀ ਸਾਡੇ ਦਿਮਾਗ ਦੇ ਇਸੇ ਹਿੱਸੇ ਭਾਵ “ਦਸਮ ਦੁਆਰ” ਤੱਕ ਪਹੁੰਚਦੀ ਹੈ ਤੇ ਇਸ ਹਿੱਸੇ ਵਿੱਚ ਈੜਾ, ਪਿੰਗਲਾ ਅਤੇ ਸੁਖਮਨਾ, ਤਿੰਨਾਂ ਨਾੜੀਆਂ ਦੇ ਮਿਲਣ ਕਾਰਨ ਇਸ ਹਿੱਸੇ ਨੂੰ ਤ੍ਰਿਕੁਟੀ ਵੀ ਕਿਹਾ ਜਾਂਦਾ ਹੈ। ਜਿਹਨਾਂ ਭਗਤਾਂ ਦੇ ਮਨ ਨਿਰਮਲ ਭਾਵ ਗੰਦੀਆਂ ਭਾਵਨਾਵਾਂ ਤੋਂ ਰਹਿਤ ਹੋ ਜਾਂਦੇ ਹਨ ਉਹਨਾਂ ਨੂੰ ਅਨਾਹਦਨਾਦ ਦੀ ਧੁਨ ਅਪਣੇ ਦੋਵੇਂ ਕੰਨਾਂ ਦੇ ਵਿਚਕਾਰ ਸੁਣਾਈ ਦਿੰਦੀ ਹੈ। ਇਸ ਧੁਨ ਦੀਆਂ ਪੰਜ ਕਿਸਮਾਂ ਹਨ ਜਿਵੇਂ ਕਿ ਬਾਂਸੁਰੀ, ਸਾਰੰਗੀ, ਢੋਲਕੀ, ਘੁੰਗਰੂ ਆਦਿ। ਇਸ ਧੁਨ ਨੂੰ ਸੁਣਨ ਵਾਲਿਆਂ ਨੇ ਹੀ ਧਰਤੀ ਉੱਤੇ ਸੰਗੀਤ ਨੂੰ ਜਨਮ ਦਿੱਤਾ ਹੈ ਤੇ ਇਹੀ ਕਾਰਨ ਹੈ ਕਿ ਸੰਸਾਰ ਦੇ ਜਿੰਨੇ ਵੀ ਸਾਜ਼ ਹਨ ਇਹਨਾਂ ਦੀਆਂ ਮੂਲ ਕਿਸਮਾਂ ਸਿਰਫ ਪੰਜ ਹੀ ਹਨ। ਅਨਾਹਦਨਾਦ ਨੂੰ ਸੁਣਨ ਵਾਲੇ ਭਗਤਾਂ ਨੂੰ ਪਹਿਲਾਂ ਤਾਂ ਸਿਰਫ ਇੱਕ ਹੀ ਕਿਸਮ ਦੀ ਧੁਨ ਸੁਣਾਈ ਦਿੰਦੀ ਹੈ ਪਰੰਤੂ ਜਦੋਂ ਉਹ ਹਰ ਰੋਜ਼ ਅਨਾਹਦਨਾਦ ਵਿੱਚ ਧਿਆਨ ਲਗਾ ਕੇ ਬੈਠਦੇ ਹਨ ਤਾਂ ਹੌਲੀ ਹੌਲੀ ਉਹਨਾਂ ਨੂੰ ਇਸਦੀਆਂ ਬਾਕੀ ਚਾਰ ਧੁਨੀਆਂ ਵੀ ਸੁਣਾਈ ਦੇਣ ਲੱਗ ਜਾਂਦੀਆਂ ਹਨ। ਅਨਾਹਦਨਾਦ ਭਗਤ ਜਨਾਂ ਦੀ ਸੁਰਤ ਨੂੰ ਉਹਨਾਂ ਦੇ ਪੂਰੇ ਸਰੀਰ ਵਿੱਚੋਂ ਖਿੱਚ ਕੇ ਦਸਮ ਦੁਆਰ ਤੱਕ ਲੈ ਜਾਂਦਾ ਹੈ ਤੇ ਇਸ ਤਰਾਂ ਭਗਤ ਜਨਾਂ ਨੂੰ “ਬ੍ਰਹਮਗਿਆਨ” ਦੀ ਪ੍ਰਾਪਤੀ ਹੁੰਦੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਧੁਨੀ ਸਾਡਾ ਗੁਰੂ ਕਿਵੇਂ ਬਣਦੀ ਹੈ ? ਅਸਲ ਵਿੱਚ ਇਹ ਜੋ ਧੁਨੀ ਹੈ ਇਹ ਸਾਰੇ ਬ੍ਰਹਿਮੰਡ ਵਿੱਚ ਹੀ ਗੂੰਜਦੀ ਹੈ। ਸਾਰਾ ਬ੍ਰਹਿਮੰਡ ਇਸਦੇ ਨਾਲ ਜੁੜਿਆ ਹੋਇਆ ਹੈ। ਉਦਾਹਰਣ ਦੇ ਤੌਰ ‘ਤੇ ਗੂਗਲ ਨੂੰ ਹੀ ਲੈ ਲਵੋ। ਅੱਜ ਇੰਟਰਨੈੱਟ ਨੇ ਸਾਰੇ ਸੰਸਾਰ ਨੂੰ ਆਪਸ ਵਿੱਚ ਜੋੜ ਦਿੱਤਾ ਹੈ ਅਤੇ ਇੰਟਨੈੱਟ ‘ਤੇ ਮੌਜੂਦ ਹਰ ਇੱਕ ਸ਼ਬਦ, ਫੋਟੋ ਅਤੇ ਵੀਡੀਓ ਗੂਗਲ ਨਾਲ ਜੁੜੀ ਹੋਈ ਹੈ। ਅਸੀਂ ਗੂਗਲ ਵਿੱਚ ਕੁੱਝ ਵੀ ਸਰਚ ਕਰਦੇ ਹਾਂ ਤਾਂ ਉਹ ਇੱਕ ਸੈਕਿੰਡ ਵਿੱਚ ਸਾਡੇ ਸਾਹਮਣੇ ਆ ਜਾਂਦਾ ਹੈ। ਇਸੇ ਤਰਾਂ ਅਨਾਹਦਨਾਦ ਹੈ। ਜਿਸ ਮਨੁੱਖ ਨੂੰ ਇਹ ਧੁਨੀ ਸੁਣਦੀ ਹੈ ਉਹ ਮਨੁੱਖ ਬ੍ਰਹਿਮੰਡ ਦੇ ਕਣ ਕਣ ਨਾਲ ਜੁੜਿਆ ਹੁੰਦਾ ਹੈ। ਉਸਦੇ ਮਨ ਵਿੱਚ ਜਦੋਂ ਕਿਸੇ ਵਸਤੂ ਲਈ ਕੋਈ ਸਵਾਲ ਪੈਦਾ ਹੁੰਦਾ ਹੈ ਤਾਂ ਅਨਾਹਦਨਾਦ ਦੇ ਕਾਰਨ ਉਸ ਮਨੁੱਖ ਦਾ ਦਿਮਾਗ ਤੇਜੀ ਨਾਲ ਉਸ ਵਸਤੂ ਦੇ ਸੰਪਰਕ ਵਿੱਚ ਆ ਜਾਂਦਾ ਹੈ ਜਿਸ ਬਾਰੇ ਉਹ ਸੋਚ ਰਿਹਾ ਹੁੰਦਾ ਹੈ ਅਤੇ ਉਸ ਮਨੁੱਖ ਦੇ ਅੰਦਰ ਹੀ ਅੰਦਰ ਉਸ ਵਸਤੂ ਪ੍ਰਤੀ ਆਪਣੇ ਆਪ ਹੀ ਫੁਰਨੇ ਪੈਦਾ ਹੋਣ ਲੱਗ ਜਾਂਦੇ ਹਨ। ਇਹ ਫੁਰਨੇ ਉਸ ਵਸਤੂ ਨੂੰ ਸਮਝਣ ਦਾ ਗਿਆਨ ਹੁੰਦਾ ਹੈ। ਇਸ ਤਰਾਂ ਪ੍ਰਮਾਤਮਾ ਦੇ ਪਿਆਰਿਆਂ ਨੂੰ ਲਗਾਤਾਰ ਸ਼ਬਦ (ਨਾਮੁ/ਅਨਾਹਦਨਾਦ) ਦੇ ਜਰੀਏ ਗਿਆਨ ਦੀ ਪ੍ਰਾਪਤੀ ਹੁੰਦੀ ਰਹਿੰਦੀ ਹੈ ਅਤੇ ਉਹ ਉਸ ਗਿਆਨ ਨੂੰ ਅੱਗੇ ਸੰਸਾਰ ਵਿੱਚ ਵੰਡਦੇ ਚਲੇ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਨੇ ਸਿੱਧ ਗੋਸ਼ਟੀ ਬਾਣੀ ਵਿੱਚ ਸਿੱਧਾਂ ਨੂੰ ਇਹੀ ਕਿਹਾ ਸੀ ਕਿ ਸ਼ਬਦ ਮੇਰਾ ਗੁਰੂ ਹੈ, ਨਾਮੁ ਹੀ ਸਭ ਤੋਂ ਵੱਡੀ ਸਿੱਧੀ ਹੈ। ਸਾਰੀ ਗੁਰਬਾਣੀ ਦੀ ਰਚਨਾ ਅਨਾਹਦਨਾਦ ਦੁਆਰਾ ਸਾਡੇ ਗੁਰੂਆਂ ਅਤੇ ਭਗਤ ਜਨਾਂ ਦੇ ਅੰਦਰ ਪੈਦਾ ਹੋਏ ਮਹਾਨ ਫੁਰਨਿਆਂ ਨਾਲ ਹੀ ਹੋਈ ਹੈ। ਇਸ ਨੂੰ ਸ਼ਬਦਾਂ ਵਿੱਚ ਬਹੁਤਾ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਦਿਮਾਗ ਤੋਂ ਪਰੇ ਦੀ ਖੇਡ ਹੈ। ਗੁਰਬਾਣੀ ਵਿੱਚ ਸਭ ਤੋਂ ਵੱਧ ਇਸ ਦੀ ਹੀ ਮਹਿਮਾ ਗਾਈ ਗਈ ਹੈ। ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਸ਼ਬਦ ਗੁਰੂ ਕਿਸ ਨੂੰ ਕਿਹਾ ਜਾਂਦਾ ਹੈ। ਕਿਰਪਾ ਕਰਕੇ ਇਹ ਜਾਣਕਾਰੀ ਆਪਣੇ ਹੋਰਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਜਰੂਰ ਸ਼ੇਅਰ ਕਰੋ ਜੀ।
ਲੇਖਕ – ਗੁਰਜੰਟ ਸਿੰਘ (Kharku Records)
www.facebook.com/GurjantSingh.Australia

 

Many people ask that Guru Nanak, who was the teacher. Take today to hear the answer to this question. Guru Nanak, Guru. These words are written with ink is not. It is that which exists in us, but listening to the problems that are completely dedicated to God means that are ripe for the true, pure words and deeds. Now the question is whether it is the teacher? This format, features and applications like? Now listen to the north … the words are not in the Guru Bani names, words and anahadanada kinds. This is the main name anahadanada (continuous sounding brass music non-stop). Great place in Bani it is written the name. Is a music that all creatures, vegetation present in humans and the universe. This is ringing all the time. The universe is born. This is the reason for our creation. Without it, we do not have any existence. But this music is simple, the only man who can hear only awarded to those men, of men whose mind chanting God’s name and breath-breath. Anahadanada inside the body “ira” and “Pingla” two veins that remain constantly resounds within, are present in our spine. Both vessels reach our spine to our ears “Tenth Gate” is the next part of our brain that is between our bharavatiam on both of our eyes. “Sushmana” vein is also this part of our brain reaches “Tenth Gate” due to the ira, Pingla and Sushmana, three ribs in the part Trikuti. Worshippers who are without clean dirty feelings anahadanada tune is heard between his two ears. There are five types of funds such as the flute, mandolin, dholaki Ghaggar. Blessed are those who hear it gave birth to music on earth, and this is the reason that there are types of instruments as the world’s original five. Anahadanada first heard people only hear one kind of money, but when they sit each day by focusing anahadanada slow they are slow to change their awarded its remaining four sounds. Anahadanada takes to pull out of their whole body condition of Bhagat ones Dassam humble and so welcome the achievement of the “divinity”. Now the question arises that causes the sound to be our teacher? That is the fact that the sound thunders in the universe. The whole universe is connected with it. Take the example of Google. Today the Internet is associated with each word, photo and video, Google has joined together all over the world and the Internet. If we do a search in Google, comes before us in a second. So anahadanada. Anyone who hears the sound he is connected with the universe of particle-particle. And in his mind, a question arises for any commodity rapid object comes into contact with the brain of the man anahadanada of whom he is thinking, and the object itself within him thoughts are born. These thoughts is the knowledge to understand the subject. However there remains an achievement of God’s beloved knowledge through constant words (name / anahadanada) and they are distributing in the world before his knowledge. Guru Nanak proved intimate group said this directly in the speech that my teacher, is the largest direct. By entire GurBani creation anahadanada is with great thoughts were born within our gurus and welcome ones. It can not be explained in words much. It is beyond the game from the brain. Gurbani has sung most of the glory. Now you’ll understand that what is called Guru. Please also must share this information with your other friends and relatives.
Author – Gurjant (Kharku Records)
www.facebook.com/GurjantSingh.Australia

read more

असली बदला तो गब्बर ने लिया था ठाकुर से | Pure Revenge

Jul 11, 2016 by

असली बदला तो गब्बर ने लिया था ठाकुर से | Pure Revenge

असली बदला तो गब्बर ने लिया था ठाकुर से…

उसकी बीवी पहले मार दी

और बाद में हाथ भी काट लिए

😂😂😂😂

जिस को समझ मे आया वही हसेंगे।।।बाकि सब छोटा भीम देखेंगे

read more
%d bloggers like this: